What is Artificial Intelligence. How it works and its future


 ਤੁਸੀਂ ਸ਼ਾਇਦ ਇਹ ਸੁਣਿਆ ਹੋਵੇਗਾ ਕਿ ਕਿਵੇਂ ਪ੍ਰਾਚੀਨ ਕਾਲ ਵਿੱਚ ਮਨੁੱਖ ਪੱਥਰ ਰਗੜ ਕੇ ਅੱਗ ਬਾਲਦੇ ਸੀ। ਜਿਵੇਂ ਜਿਵੇਂ ਮਨੁੱਖ ਵਿਕਸਿਤ ਹੋਏ, ਉਸੇ ਤਰਾਂ ਹੀ ਮਨੁੱਖ ਦੇ ਦਿਮਾਗ ਦਾ ਵਿਕਾਸ ਹੋਇਆ। ਇਸੇ ਵਿਕਾਸ ਦੇ ਨਾਲ ਹੀ ਕੰਮ ਕਰਨ ਦੇ ਢੰਗ ਤਰੀਕੇ ਅਤੇ ਅਨੇਕਾਂ ਔਜਾਰਾਂ ਨੂੰ ਜਨਮ ਦਿੱਤਾ। ਮਨੁੱਖ ਨੇ ਆਪਣੇ ਕੰਮ ਨੂੰ ਸੁਖਾਲਾ ਕਰਨ ਲਈ ਅਤੇ ਕੰਮ ਵਿੱਚ ਤੇਜੀ ਲਿਆਉਣ ਲਈ ਮਸ਼ੀਨਾ ਵਿਕਸਤ ਕੀਤੀਆਂ। ਅੱਜ ਮਸ਼ੀਨਾਂ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈਆਂ ਹਨ।

ਕੀ ਤੁਸੀ ਆਪਣੇ ਇੱਕ ਦਿਨ ਦੀ ਕਲਪਣਾ ਬਿਨਾਂ ਮਸ਼ੀਨਾਂ ਤੋਂ ਕਰ ਸਕਦੇ ਹੋ?

ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਲਗਭੱਗ ਸਾਰੇ ਕੰਮ ਮਸ਼ੀਨਾਂ ਦੀ ਮਦਦ ਨਾਲ ਕੀਤੇ ਜਾਂਦੇ ਹਨ। ਮਸ਼ੀਨਾਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਆਸਾਨ ਅਤੇ ਸੌਖਾਲਾ ਬਣਾ ਰਹੀਆਂ ਹਨ। ਪਰ, ਹੁਣ ਮਨੁੱਖ ਮਸ਼ੀਨਾਂ ਨੂੰ ਸਮਾਰਟ ਬਣਾਉਣ ਦਾ ਉਪਰਾਲੇ ਕਰ ਰਹੇ ਹਨ। ਜਿਸ ਦੀ ਉਦਾਹਰਣ ਹੈ ਸਮਾਰਟ ਫੋਨ, ਸਮਾਰਟ ਵਾਚ, ਸਮਾਰਟ ਟੀ.ਵੀ. ਅਤੇ ਅਨੇਕਾ ਸਮਾਰਟ ਡਿਵਾਇਸਜ਼। ਪਰ, ਇਹੋ ਜਿਹੀ ਕਿਹੜੀ ਚੀਜ਼ ਆ, ਜੋ ਇਹਨਾਂ ਨੂੰ ਸਮਾਰਟ ਬਣਾ ਰਹੀ ਆ? ਉਦਾਹਰਣ ਲਈ ਸਧਾਰਣ ਕਾਲਿਗ ਵਾਲੇ ਟੈਲੀਫੋਨ ਤੋਂ ਸਮਾਰਟ ਫੋਨ ਦੇ ਵਿਕਾਸ ਤੱਕ ਦਾ ਸਫਰ ਟੈਕਨੋਲੋਜ਼ੀ ਦੇ ਨਾਲ ਹੀ ਤੈਅ ਹੋਇਆ ਹੈ। ਸੋ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਕਨੋਲੋਜ਼ੀ ਦੀ ਐਡਵਾਂਸਮੈਂਟ ਨੇ ਮਸ਼ੀਨਾ ਨੂੰ ਸਮਾਰਟ ਬਣਾਇਆ ਹੈ। 

Artificial Intelligence ਟਰਮ ਦੋ ਸ਼ਬਦਾਂ ਤੋਂ ਬਣੀ ਹੈ, Artificial , ਜਿਸ ਦਾ ਮਤਲਬ ਹੈ ਮਨੁੱਖ ਦੁਆਰਾ ਬਣਾਇਆ ਗਿਆ  ਜਾਂ ਗੈਰ ਕੁਦਰਤੀ। Intelligence , ਜਿਸ ਦਾ ਅਰਥ ਹੈ ਬੋਧਿਕਤਾ ਜਾਂ ਗਿਆਨ। ਜਿਵੇਂ ਇੱਕ ਇਨਸਾਨ ਨੂੰ ਉਸ ਦੀ ਨਿਰਣਾ ਕਰਨ ਦੀ ਸ਼ਕਤੀ, ਤਰਕ ਨਾਲ ਜਬਾਬ ਲੱਭਣ ਦੀ ਸ਼ਕਤੀ, ਨਵੀਆਂ ਚੀਜ਼ਾਂ ਸਿੱਖਣਾ, ਮੁਸ਼ਕਿਲਾਂ ਨੂੰ ਹੱਲ ਕਰਨਾ ਆਦਿ ਚੀਜ਼ਾਂ ਬਾਕੀ ਸਾਰੇ ਜੀਵਾਂ ਨਾਲੋ ਬੁੱਧੀਮਾਨ ਬਣਾਉਂਦੀਆਂ ਹਨ, ਉਵੇਂ ਹੀ Artificial Intelligence (AI) ਇੱਕ ਮਸ਼ੀਨ ਵਿੱਚ ਅਜਿਹੇ ਗੁਣਾਂ ਦਾ ਬੋਧ ਕਰਵਾਉਂਦੀ ਹੈ।

ਜਦੋਂ ਕਿਸੇ ਵੀ ਮਸ਼ੀਨ ਵਿੱਚ ਮਨੁੱਖੀ ਗੁਣਾਂ, ਜਿਵੇਂ ਕਿ ਕੋਈ ਨਿਰਣਾ ਲੈਣਾ, ਭਵਿੱਖ ਬਾਰੇ ਕੋਈ ਗੱਲ ਦੱਸਣਾ, ਨਵੀਆਂ ਚੀਜ਼ਾਂ ਸਿੱਖਣਾ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣਾਂ ਆਦਿ ਨੂੰ ਗ੍ਰਹਿਣ ਕਰਨ ਦੀ ਕਾਬਲਿਅਤ ਆ ਜਾਂਦੀ ਹੈ, ਤਾਂ ਅਜਿਹੀ ਮਸ਼ੀਨ ਨੂੰ Artificial Intelligent ਮਸ਼ੀਨ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾ ਵਿੱਚ ਇੱਕ ਮਸ਼ੀਨ ਨੂੰ Artificial Intelligence ਅਧਾਰਿਤ ਮਸ਼ੀਨ ਕਿਹਾ ਜਾ ਸਕਦਾ ਹੈ ਜਦੋਂ ਉਸ ਕੋਈ ਵੀ ਕੰਮ ਆਪਣੇ ਆਪ, ਆਪਣੀ ਸਮਝ, ਗਿਆਨ ਅਤੇ ਬੁੱਧੀਮਾਨੀ ਨਾਲ ਪੂਰਾ ਕਰਨ ਲੱਗ ਜਾਣੇ।

ਪਰ ਮਸ਼ੀਨਾਂ ਬੁੱਧੀਮਾਨ ਕਿਵੇਂ ਬਣਦੀਆਂ ਹਨ?

ਅਨੁਭਵ ਨੇ ਮਨੁੱਖ ਨੂੰ ਬੁੱਧੀਮਾਨ ਬਣਾਇਆ ਹੈ। ਜਿਵੇਂ ਪ੍ਰਾਇਮਰੀ ਸਕੂਲ ਵਿੱਚ ਅਸੀਂ ਅੱਖਰ ਅਤੇ ਨੰਬਰ ਲਿਖਣੇ ਸਿੱਖੇ, ਫਿਰ ਸ਼ਬਦ, ਪੰਕਤੀ, ਪੈਰਾ ਅਤੇ ਪਾਠ ਪੜ੍ਹਨਾ ਸਿੱਖਿਆ। ਉਸੇ ਤਰਾਂ ਮਸ਼ੀਨਾ ਨੇ ਵੀ ਆਪਣੀ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕੀਤਾ। ਪਰ ਇਹ ਗਿਆਨ ਇੱਕ- ਦੋ ਦਿਨਾ ਵਿੱਚ ਹਾਸਲ ਨਹੀਂ ਹੋਇਆ ਬਲਕਿ ਲਈ ਸਾਲਾਂ ਵਿੱਚ ਇਸ ਦਾ ਵਿਕਾਸ ਹੋਇਆ। 1949 ਵਿੱਚ ਪਹਿਲੀ ਵਾਰ Edmund Brekeley  ਨੇ AI ਦੀ ਗੱਲ ਆਪਣੀ ਕਿਤਾਬ ‘Giant Brains or Machines that can think   ਵਿੱਚ ਕੀਤੀ ਸੀ।

ਅੱਜ 70 ਕੁ ਸਾਲਾਂ ਦੇ ਵਿਕਾਸ ਤੋਂ ਬਾਅਦ AI ਮਸ਼ੀਨਾ ਨੇ ਸਾਡੀ ਜ਼ਿੰਦਗੀ ਵਿੱਚ ਖਾਸ ਸਥਾਨ ਬਣਾ ਲਿਆ ਹੈ। AI ਮਸ਼ੀਨ ਨੂੰ ਮਨੁੱਖਾ ਵਾਂਗ ਸੋਚਣ ਸਮਝਣ ਅਤੇ ਕੰਮ ਕਰਨ ਯੋਗ ਬਣਾਉਂਦਾ ਹੈ। AI ਦੇ ਖੇਤਰ ਹਨ: ਰੋਬੋਟਿਕਸ, ਗੇਮ ਪਲੇਇੰਗ, ਮਨੁੱਖੀ ਭਾਸ਼ਾ ਨੂੰ ਬੋਲਣਾ ਅਤੇ ਸਮਝਣਾ ਅਤੇ ਅਜਿਹੇ ਸਿਸਟਮ ਦਾ ਨਿਰਮਾਣ ਕਰਨਾ ਜੋ ਅਸਲ ਜਿੰਦਗੀ ਵਿੱਚ ਫੈਸਲਾ ਲੈ ਸਕਣ ਦੀ ਸਮਰੱਥਾ ਰੱਖਦੇ ਹੋਣ। 
  
ਅੱਜ ਦੇ ਨਵੀਨ ਯੁੱਗ ਵਿੱਚ ਅਸੀ ਛੋਟੇ ਛੋਟੇ ਕੰਮਾ ਲਈ ਵੀ AI ਮਸ਼ੀਨਾ ਦੀ ਵਰਤੋਂ ਕਰ ਰਹੇ ਹਾਂ। ਗੂਗਲ ਅਸਿਸਟੈਂਟ (Google Assistant), SIRI, Alexa, Cortana ਇਸ ਦੀਆਂ ਬਹੁਤ ਵਧੀਆ ਉਦਾਹਰਣਾਂ ਹਨ। AI ਅਧਾਰਿਤ ਕੰਪਿਊਟਰ ਗੇਮਜ਼ ਮੰਨੋਰੰਜਨ ਦਾ ਬਹੁਤ ਵਧੀਆ ਸਾਧਨ ਬਣ ਗਈਆਂ ਹਨ।[Youtube, Amazon Prime, Netflix  ਅਤੇ Spotify ਵਰਗੀਆਂ ਐਪਸ AI ਦੀ ਮਦਦ ਨਾਲ ਸਾਨੂੰ ਹਮੇਸ਼ਾਂ ਸਾਡੀ ਪਸੰਦ ਦੇ ਵੀਡੀਓ ਅਤੇ ਆਡੀਓ ਦਿਖਾਉਂਦੀਆਂ ਹਨ।

ਇਥੋਂ ਤੱਕ ਹੀ ਸੀਮਿਤ ਨਹੀਂ, AI ਦਾ ਪਸਾਰ ਨਾਲ ਨੇੜਲੇ ਭਵਿੱਖ ਵਿੱਚ ਇਸ ਦੀ ਵਰਤੋਂ ਨਾਲ ਸਿਹਤ ਦੀ ਜਾਂਚ ਅਤੇ ਇਲਾਜ਼, ਸਕੂਲੀ ਪੜਾਈ, ਅਧਿਆਪਕਾਂ ਦੇ Lesson Plan, Customer Service  Manufacturing ਅਤੇ Marketing  ਆਦਿ ਵਿੱਚ ਆਮ ਦੇਖਣ ਨੂੰ ਮਿਲ ਸਕਦੀ ਹੈ।   


Gurmeet Singh 
GHS Bahona(Moga)

You Might Also Like